Australian Sikh Games Ardas

੩੩ਵੀਆਂ ਸਿੱਖ ਗੇਮਜ਼ ਪਰਥ ਲਈ ਕੀਰਤਨ ਅਤੇ ਅਰਦਾਸ—— ਵਲੋ ਐਨਜ਼ੈਕ ਪ੍ਰੰਬਧਕ ਕਮੇਟੀ

ਮੈਲਬੌਰਨ: ਇਸ ਵਾਰੀ ੩੩ਵੀਆਂ ਸਿੱਖ ਗੇਮਜ਼ 2,3,4 ਅਪ੍ਰੈਲ 2021 ਨੂੰ ਪਰਥ ਦੀ ਕਰਟਿਨ ਯੂਨੀਵਰਸਿਟੀ ਵਿਖੇ ਹੋ ਰਹੀਆਂ ਹਨ। ਪਹਿਲੀ ਵਾਰ ਆਸਟਰੇਲੀਆ ਭਰ ਦੇ ਗੂਰੁਘਰਾਂ ਵਿੱਚ 1 ਮਾਰਚ ਦਿਨ ਐਤਵਾਰ ਨੂੰ ਕੀਰਤਨ ਅਤੇ ਅਰਦਾਸ ਸਿੱਖ ਗੇਮਜ਼ ਦੀ ਤਰੱਕੀ ਨੂੰ ਸਮੱਰਪਤ ਹੋਏਗੀ। ਸਿੱਖ ਸੰਗਤਾਂ ਅਤੇ ਸਮੁੱਚੇ ਕਲੱਬਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਜ਼ਰੂਰ ਇਸ ਉੱਦਮ ਵਿੱਚ ਸ਼ਾਮਿਲ ਹੋਣ। ਇਨਾ ਸ਼ੁਭਇਛਾਵਾਂ ਦੇ “ ਕੀਰਤਨ ਅਤੇ ਅਰਦਾਸ “ ਲਈ ਖ਼ਾਸ ਪੋਸਟਰ ਵੀ ਸਾਰੇ ਗੁਰਦੂਆਰਿਆਂ ਵਿੱਚ ਪਹੁੰਚ ਚੁੱਕਿਆਂ ਹੈ।
ਇਹ “ਕੀਰਤਨ ਅਤੇ ਅਰਦਾਸ” ਡਾਰਵਿਨ, ਐਲਿਸ ਸੰਪਰਿੰਗ, ਕੇਨਜ਼, ਗੋਰਡਨਵੇਲ, ਇੰਜ਼ਫੇਲ, ਟਾਉਨਜ਼ਵਿਲ, ਬਰਿਜ਼ਬਨ, ਗੋਲਡਕੋਸਟ, ਮੁਹਲੰਬਾਹ, ਵੂਲਗੁਲਗਾ, ਸਿਡਨੀ, ਗਰਿਫਿਥ, ਸ਼ੈਪਾਰਟਨ, ਮੈਲਬੌਰਨ, ਹੋਵਾਰਡ, ਐਡੀਲੇਡ, ਰੈਨਮਾਰਕ, ਗਲੈਸੋਪ, ਪੋਰਟ ਅਗੱਸਟਾ ਅਤੇ ਪਰਥ ਦੇ ਗੂਰੁਦੂਆਰਿਆਂ ਵਿੱਚ ਪ੍ਰਬੰਧਤ ਹੋ ਰਿਹਾ ਹੈ ਜੀ, ਕਿਰਪਾ ਕਰਕੇ ਸੰਗਤ ਸੰਪੂਰਨ ਸਹਿਯੋਗ ਦੇਣ ਦੀ ਕਿਰਪਾਲਤ ਕਰਨ ਜੀ।